Home ਪੁਸਤਕ ਸਮੀਖਿਆ ਪੜ੍ਹਨ-ਯੋਗ ਪੁਸਤਕ ‘ਮੇਰੇ ਮੇਹਰਬਾਨ’
ਪੁਸਤਕ ਸਮੀਖਿਆਪੁਸਤਕ ਰੀਵਿਊ

ਪੜ੍ਹਨ-ਯੋਗ ਪੁਸਤਕ ‘ਮੇਰੇ ਮੇਹਰਬਾਨ’

Share
Share

ਵਰਿਆਮ ਸਿੰਘ ਸੰਧੂ

ਮੇਰੇ ਸਾਹਮਣੇ ਡਾ. ਸਾਧੂ ਸਿੰਘ ਦੀ ਕਿਤਾਬ ਮੇਰੇ ਮੇਹਰਬਾਨ’ ਪਈ ਹੈ। ਅਸੀਂ ਉਹਨਾਂ ਨੂੰ ਸਿਰਫ਼ ‘ਸਾਧੂ ਭਾਅ ਜੀ’ ਹੀ ਨਹੀਂ ਕਹਿੰਦੇ; ਉਹਨਾਂ ਦੇ ਕਈ ਯਾਰਾਂ ਦੇ ਬੱਚੇ ਵੀ ਉਹਨਾਂ ਨੂੰ ‘ਭਾਅ ਜੀ ਅੰਕਲ’ ਆਖ ਕੇ ਸੰਬੋਧਨ ਕਰਦੇ ਹਨ।

160 ਸਫ਼ਿਆਂ ਦੀ ਇਹ ਕਿਤਾਬ ਉਹਨਾਂ ਦੀ ‘ਮੇਹਰ’ ਨਾਲ ਜਿਸ ਦਿਨ ਮੈਨੂੰ ਡਾਕ ਰਾਹੀਂ ਮਿਲੀ, ਮੈਂ ਉਸੇ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਪੜ੍ਹ ਵੀ ਲਈ। ਇਸ ਵਿੱਚ ਵੱਖ-ਵੱਖ ਸ਼ਖ਼ਸੀਅਤਾਂ ਬਾਰੇ ਲਿਖੇ ਬਾਰਾਂ ਵਾਰਤਕ-ਲੇਖ ਸ਼ਾਮਲ ਹਨ। ਲੇਖਕ ਨੇ ਜਾਣ-ਬੁੱਝ ਕੇ ਇਹਨਾਂ ਨੂੰ ‘ਰੇਖਾ-ਚਿੱਤਰ’ ਜਾਂ ‘ਸ਼ਬਦ-ਚਿੱਤਰ’ ਕਹਿਣ ਤੋਂ ਗੁਰੇਜ਼ ਕੀਤਾ ਹੈ।

ਲਿਖਤ ਦੀ ਪਹਿਲੀ ਖ਼ੂਬੀ

ਇਸ ਕਿਤਾਬ ਦੀ ਪਹਿਲੀ ਖ਼ੂਬੀ ਇਹ ਹੈ ਕਿ ਪੜ੍ਹਨ ਬੈਠੋ ਤਾਂ ਹੱਥੋਂ ਛੱਡਣ ਨੂੰ ਜੀ ਨਹੀਂ ਕਰਦਾ। ਸਾਧੂ ਭਾਅ ਜੀ ਦੀ ਕਲਮ ਤੇ ਜ਼ਬਾਨ ’ਤੇ ਸਰਸਵਤੀ ਦਾ ਵਾਸ ਹੈ। ਉਹ ਜਿਵੇਂ ਸੁਹਿਰਦ, ਸੰਤੁਲਿਤ ਅਤੇ ਸੁਹਜ-ਭਾਵੀ ਅੰਦਾਜ਼ ਵਿੱਚ ਬੋਲ ਕੇ ਗੱਲ ਕਰਦੇ ਹਨ, ਓਸੇ ਹੀ ਰਵਾਨੀ ਅਤੇ ਸੁੰਦਰ ਜੜਤ ਨਾਲ ਲਿਖਦੇ ਵੀ ਹਨ।

ਉਹ ਆਪ ਲਿਖਦੇ ਹਨ:

“ਜਦ ਕਦੇ ਕਿਸੇ ਦੀ ਕਲਮ ਜਾਂ ਜ਼ਬਾਨ ਰਾਹੀਂ ਆਪਣੇ ਪਾਠਕਾਂ ਜਾਂ ਸਰੋਤਿਆਂ ਦੇ ਮਨਾਂ ਨੂੰ ਕੀਲ ਲੈਣ ਵਾਲੇ ਸ਼ਬਦਾਂ ਦਾ ਢੋਅ-ਮੇਲ ਬਣੇ ਤਾਂ ਲੋਕ ਕਹਿੰਦੇ ਹਨ ਕਿ ਫ਼ਲਾਣੇ ਦੀ ਜ਼ਬਾਨ ’ਤੇ ਉਸ ਵੇਲੇ ਸਰਸਵਤੀ ਦਾ ਵਾਸਾ ਹੋ ਗਿਆ ਸੀ… ਕਦੀ ਕਦੀ ਇਸ ਖ਼ੂਬਸੂਰਤ ਸਬੱਬ ਦਾ ਭਾਗੀ ਹੋਣ ਦਾ ਮੈਨੂੰ ਵੀ ਵਿਰਲਾ ਟਾਵਾਂ ਮੌਕਾ ਮਿਲ ਜਾਂਦਾ ਹੈ।”

ਮੇਰੀ ਰਾਏ ਵਿੱਚ ਇਹ ‘ਵਿਰਲਾ ਟਾਵਾਂ’ ਮੌਕਾ ਨਹੀਂ—ਹਰ ਵਾਰ ਹੁੰਦਾ ਹੈ। ਉਹ ਸ਼ਬਦਾਂ ਦਾ ਜਾਦੂਗਰ ਹੈ। ਸਮੇਂ ਦੀ ਧੂੜ ਵਿੱਚ ਗੁੰਮ ਹੋ ਚੁੱਕੇ ਸ਼ਬਦ ਵੀ ਉਹ ਮਨ ਦੇ ਖੂੰਜੇ ਵਿਚੋਂ ਕੱਢ ਲਿਆਉਂਦਾ ਹੈ ਅਤੇ ਅਜਿਹੇ ਢੰਗ ਨਾਲ ਜੜਦਾ ਹੈ ਕਿ ਉਹ ਸਾਡੇ ਅੰਦਰ ਤੱਕ ਕੌਂਧ ਜਾਂਦੇ ਹਨ।

ਜੇ ਤਕਰੀਰ ਸੁਣਣ ਦਾ ਮੌਕਾ ਮਿਲੇ ਤਾਂ ਖੁੰਝਣ ਨਾ ਦੇਣਾ, ਪਰ ਤਹਿਰੀਰ ਦਾ ਹੁਸਨ ਮਾਣਣਾ ਹੈ ਤਾਂ ‘ਮੇਰੇ ਮੇਹਰਬਾਨ’ ਜ਼ਰੂਰ ਪੜ੍ਹੋ।

ਪੁਸਤਕ ਦੇ ਪਾਤਰ

ਕਿਤਾਬ ਵਿੱਚ ਸ਼ਾਮਲ ਲੇਖਾਂ ਵਿੱਚ—

ਸਾਹਿਤਕ ਹਸਤੀਆਂ:

  • ਪ੍ਰੋ. ਗੁਲਵੰਤ ਸਿੰਘ
  • ਅੰਮ੍ਰਿਤਾ ਪ੍ਰੀਤਮ
  • ਕੁਲਵੰਤ ਸਿੰਘ ਵਿਰਕ
  • ਦੇਵ
  • ਤੇਰਾ ਸਿੰਘ ਚੰਨ
  • ਇਕਬਾਲ ਮਾਹਲ

ਕਮਿਊਨਿਸਟ ਲਹਿਰ ਨਾਲ ਜੁੜੇ ਆਗੂ:

  • ਦਰਸ਼ਨ ਸਿੰਘ ਕਨੇਡੀਅਨ
  • ਕਰਮ ਸਿੰਘ ਮਾਨ
  • ਜਗਜੀਤ ਸਿੰਘ ਆਨੰਦ
  • ਨੌ ਨਿਹਾਲ ਬਾਈ

ਵਿਲੱਖਣ ਸ਼ਖ਼ਸੀਅਤਾਂ:

  • ਗੁਰਮੇਲ ਵੈਲੀ
  • ਭੈਣ ਚਰਨੀ

ਲਿਖਤ ਦੀ ਦੂਜੀ ਵੱਡੀ ਖੂਬੀ

ਸਾਧੂ ਭਾਅ ਜੀ ਦੀ ਹੰਸ-ਚੋਗ ਬਿਰਤੀ
ਕਈ ਸ਼ਖ਼ਸੀਅਤਾਂ ਨੇ ਉਹਨਾਂ ਨਾਲ ਜ਼ਿਆਦਤੀਆਂ ਵੀ ਕੀਤੀਆਂ, ਪਰ ਉਹਨਾਂ ਨੇ ਮੋਤੀ ਹੀ ਚੁਗ ਕੇ ਸਾਡੇ ਅੱਗੇ ਰੱਖੇ। ਇਹ ਲੇਖਕ-ਮਨ ਦੀ ਸੁਹਿਰਦਤਾ ਦਾ ਮੋਅਜ਼ਜ਼ਾ ਹੈ।

ਉਦਾਹਰਨ ਵਜੋਂ, ਤੇਰਾ ਸਿੰਘ ਚੰਨ ਵਾਲੇ ਲੇਖ ਵਿੱਚ ਇੱਕ ‘ਵੱਡੇ ਲੇਖਕ’ ਦਾ ਜ਼ਿਕਰ ਆਉਂਦਾ ਹੈ ਜਿਸ ਨੂੰ ਚੰਨ ਹੁਰਾਂ ਦੀ ਸਿਫ਼ਾਰਿਸ਼ ਨਾਲ ਨੌਕਰੀ ਮਿਲੀ ਪਰ ਬਾਅਦ ਵਿੱਚ ਉਹੀ ਗੁਪਤ ਸ਼ਿਕਾਇਤਾਂ ਕਰਨ ਲੱਗ ਪਿਆ। ਨਾਮ ਜਾਣਦੇ ਹੋਏ ਵੀ ਸਾਧੂ ਭਾਅ ਜੀ ਨੇ ਉਸ ਨੂੰ ‘ਗੁਪਤ’ ਹੀ ਰੱਖਿਆ—ਕਿਉਂਕਿ ਚੰਨ ਹੁਰਾਂ ਨੇ ਵੀ ਕਦੇ ਨਾਮ ਨਹੀਂ ਲਿਆ।

ਪ੍ਰੋ. ਗੁਲਵੰਤ ਸਿੰਘ

ਇੱਕ ਮਰਮਸਪਰਸ਼ੀ ਬਿਰਤਾਂਤ:

ਪ੍ਰੋ. ਗੁਲਵੰਤ ਸਿੰਘ ਨੇ ਸਾਧੂ ਸਿੰਘ ਨੂੰ ਕਿਹਾ:

“ਮੈਨੂੰ ਪਤਾ ਲੱਗਾ ਹੈ ਕਿ ਤੈਨੂੰ ਮੇਰੀ ਪਗੜੀ ਉਛਾਲਣ ਲਈ ਏਥੇ ਭੇਜਿਆ ਹੈ।”

ਸਾਧੂ ਸਿੰਘ ਨੇ ਦੁਖੀ ਮਨ ਨਾਲ ਜਵਾਬ ਦਿੱਤਾ ਕਿ ਉਹਦੇ ਹੱਥ ਤਾਂ ਪ੍ਰੋ ਸਾਹਿਬ ਦੇ ਪੈਰਾਂ ਤੋਂ ਉਪਰ ਜਾਣ ਦੀ ਹਿੰਮਤ ਵੀ ਨਹੀਂ ਕਰ ਸਕਦੇ।

ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪ੍ਰੋ ਸਾਹਿਬ ਨੇ ਉਹਨੂੰ ਕਲਾਵੇ ਵਿੱਚ ਲੈ ਲਿਆ।

ਬਾਅਦ ਵਿੱਚ ਪ੍ਰੋ ਸਾਹਿਬ ਨੇ ਉਸ ਨੂੰ ਇੱਕ ਨਵਾਂ ਸਵੈਟਰ ਭੇਟ ਕੀਤਾ—ਜਦ ਉਹ ਸਰਦੀਆਂ ਵਿੱਚ ਕਮੀਜ਼-ਪਜਾਮੇ ਵਿੱਚ ਹੀ ਆਉਂਦਾ ਸੀ।

ਕਿੱਥੇ ਗਏ ਉਹ ਉਸਤਾਦ ਜੋ ਵਿਦਿਆਰਥੀਆਂ ਦੀ ਠੰਢ ਨੂੰ ਆਪਣੀ ਦੇਹ ’ਤੇ ਮਹਿਸੂਸ ਕਰਦੇ ਸਨ!

ਅੰਮ੍ਰਿਤਾ ਪ੍ਰੀਤਮ

ਇਹ ਲੇਖ ਕਿਤਾਬ ਦਾ ਸਭ ਤੋਂ ਲੰਮਾ ਤੇ ਸਭ ਤੋਂ ਮਜ਼ਬੂਤ ਹਿੱਸਾ ਹੈ।
ਅੰਮ੍ਰਿਤਾ ’ਤੇ ਲੱਗੇ ਦੋਸ਼ਾਂ ਨੂੰ ਤਰਕ, ਖ਼ਤਾਂ ਤੇ ਸਬੂਤਾਂ ਨਾਲ ਧੋ ਕੇ ਸਾਫ਼ ਕੀਤਾ ਗਿਆ ਹੈ।

ਪ੍ਰੋ. ਮੋਹਨ ਸਿੰਘ, ਸੰਤੋਖ ਸਿੰਘ ਧੀਰ, ਸੁਰਿੰਦਰ ਸਿੰਘ ਨਰੂਲਾ ਆਦਿ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਬੇਨਕਾਬ ਕੀਤਾ ਗਿਆ ਹੈ। ਪ੍ਰੀਤਮ ਸਿੰਘ ਕਵਾਤੜਾ ਅਤੇ ਇਮਰੋਜ਼ ਨਾਲ ਉਸ ਦੇ ਰਿਸ਼ਤਿਆਂ ਦੀਆਂ ਲੁਕਵੀਆਂ ਪਰਤਾਂ ਵੀ ਖੁਲ੍ਹਦੀਆਂ ਹਨ।

ਕੁਲਵੰਤ ਸਿੰਘ ਵਿਰਕ

ਵੱਡਾ ਲੇਖਕ ਹੀ ਨਹੀਂ—ਵੱਡਾ ਇਨਸਾਨ ਵੀ।

ਦਿਲਦਾਰੀ ਦੀ ਮਿਸਾਲ:

ਧੀ ਦੇ ਵਿਆਹ ਲਈ ਪੀਏ ਵਿਰਦੀ ਨੂੰ ਪੈਸਿਆਂ ਦਾ ਥੱਬਾ ਦੇ ਕੇ ਕਿਹਾ—
“ਰਸੀਦਾਂ ਦੀ ਕੋਈ ਲੋੜ ਨਹੀਂ।”

ਭਰੋਸੇ ਦੀ ਮਿਸਾਲ:

ਘਰ ਖਰੀਦਣਾ ਸੀ।
ਸਾਧੂ ਸਿੰਘ ਨੇ ਵੇਖ ਲਿਆ—ਵਿਰਕ ਨੇ ਕਿਹਾ:
“ਮੈਂ ਕੀ ਨਿਗਾਹ ਮਾਰਨੀ ਹੈ। ਤੂੰ ਮਾਰੀ ਹੋਈ ਆ।”

ਉਹ ਆਪਣੇ ਆਪ ਨੂੰ ਲੋਕਾਂ ਦਾ ‘ਮਿਰਾਸੀ’ ਕਹਿੰਦੇ ਸਨ—
ਇਹ ਉਹਦੀ ਨਿਮਰਤਾ ਸੀ।

ਦੇਵ

ਦੇਵ ਨਾਲ ਰਿਸ਼ਤਾ ਧੁਰ ਰੂਹਾਂ ਦਾ ਰਿਸ਼ਤਾ ਸੀ।
ਇਹ ਦੇਵ ਹੀ ਸੀ ਜਿਸ ਨੇ ਪਹਿਲੀ ਵਾਰ ‘ਸਾਧੂ ਭਾਅ ਜੀ’ ਕਿਹਾ।

ਦੇਵ ਦੀਆਂ ਅਸਫਲ ਮੁਹੱਬਤਾਂ ਦਾ ਦਰਦ-ਭਰਿਆ ਬਿਰਤਾਂਤ ਕਿਤਾਬ ਦਾ ਅਨਮੋਲ ਹਿੱਸਾ ਹੈ।

“ਮੇਰੇ ਲਈ ਦੇਵ ਦੀ ਦੋਸਤੀ ਦੀ ਕਮਾਈ ਦਾ ਕੋਈ ਪਾਰਾਵਾਰ ਨਹੀਂ…”

ਦਰਸ਼ਨ ਸਿੰਘ ਕਨੇਡੀਅਨ

“ਤੇਜੱਸਵੀ ਮੱਥੇ, ਰੁਸ਼ਨਾਈ ਨਜ਼ਰ…”

ਇੱਕ ਸੰਘਰਸ਼ੀਲ ਇਨਕਲਾਬੀ।
ਸੱਚ ਦੀ ਬਾਣੀ ਬੋਲਦਿਆਂ ਗੋਲੀਆਂ ਦਾ ਸ਼ਿਕਾਰ ਹੋਇਆ।
ਉਹਦਾ ਜੀਵਨ-ਸੰਘਰਸ਼ ਪੜ੍ਹ ਕੇ ਲੂੰ-ਕੰਡੇ ਖੜੇ ਹੋ ਜਾਂਦੇ ਹਨ।

ਕਰਮ ਸਿੰਘ ਮਾਨ

ਵਲਾਇਤ ਤੋਂ ਬਾਰ ਐਟ ਲਾਅ ਕਰ ਕੇ ਪਰਤਿਆ।
ਵਕਾਲਤ ਛੱਡ ਕੇ ਕਮਿਊਨਿਸਟ ਲਹਿਰ ਨਾਲ ਜੁੜ ਗਿਆ।

ਵੱਡੀ ਜਾਇਦਾਦ ਬਣਾਈ, ਪਰ ਪਾਰਟੀ ਤੇ ‘ਨਵਾਂ ਜ਼ਮਾਨਾ’ ਲਈ ਦਿਲ ਖੋਲ੍ਹ ਕੇ ਖਰਚ ਕੀਤਾ।

ਜਗਜੀਤ ਸਿੰਘ ਆਨੰਦ

ਬਾ-ਕਮਾਲ ਬੁਲਾਰਾ, ਬੇਮਿਸਾਲ ਅਨੁਵਾਦਕ।
ਸਿਆਸਤ, ਪੱਤਰਕਾਰੀ ਤੇ ਸਾਹਿਤ—ਤਿੰਨਾਂ ਵਿੱਚ ਅਨੋਖੀ ਪ੍ਰਤਿਭਾ।

ਧੀ ਨੂੰ ਮੁਸਲਿਮ ਪਰਿਵਾਰ ਵਿੱਚ ਜਾ ਕੇ ਰਹਿ ਕੇ ਫੈਸਲਾ ਕਰਨ ਦੀ ਆਜ਼ਾਦੀ ਦੇਣਾ—ਉਹਦੀ ਫਰਾਖਦਿਲੀ ਦਾ ਪ੍ਰਮਾਣ।

ਨੌ ਨਿਹਾਲ ਬਾਈ

ਅਮੀਰ ਘਰ ਦਾ ਪੁੱਤ।
ਗਰੀਬਾਂ ਵਿੱਚ ਰਹਿ ਕੇ ਲੜਨ ਵਾਲਾ ਕਮਿਊਨਿਸਟ ਕਾਰਕੁਨ।

ਪਾਰਸਲ ਬੰਬ ਹਮਲੇ ਤੋਂ ਬਚਿਆ।
ਕਰੋਨਾ ਦੌਰਾਨ ਸਾਦਗੀ ਨਾਲ ਵਿਦਾ ਹੋਇਆ।

ਗੁਰਮੇਲ ਵੈਲੀ

ਦਰਜਾ ਚਾਰ ਮੁਲਾਜ਼ਮ—
ਪਰ ਸਾਧੂ ਭਾਅ ਜੀ ਲਈ ਪਹਿਲੇ ਦਰਜੇ ਦਾ ਇਨਸਾਨ।

ਭੈਣ ਚਰਨੀ

ਦਰਿਆ-ਦਿਲ ਭੈਣ।
ਦੂਜੇ ਦੇ ਨੁਕਸਾਨ ਨੂੰ ਆਪਣਾ ਸਮਝਣ ਵਾਲੀ।
ਬੈਗ ਬਦਲਣ ਵਾਲੀ ਤੀਵੀਂ ਵੀ ਪੈਸੇ ਵਾਪਸ ਕਰ ਗਈ—
ਸਤਿਜੁਗੀ ਲੋਕਾਂ ਦੀ ਕਥਾ।

ਅੰਤਿਮ ਟਿੱਪਣੀ

ਇਸ ਪੁਸਤਕ ਦੇ ਸਾਰੇ ਪਾਤਰ ਪਿਆਰੇ ਹਨ—
ਪਰ ਪੁਸਤਕ ਪੜ੍ਹਨ ਤੋਂ ਬਾਅਦ ਹੋਰ ਵੀ ਪਿਆਰੇ ਲੱਗਣ ਲੱਗਦੇ ਹਨ।

ਇਹ ਕਮਾਲ ਪਾਤਰਾਂ ਦੀ ਸ਼ਖ਼ਸੀਅਤ ਦਾ ਵੀ ਹੈ ਅਤੇ ਸਾਧੂ ਸਿੰਘ ਦੀ ਵਾਰਤਕ ਸਿਰਜਣ ਦੀ ਹੁਨਰਮੰਦੀ ਦਾ ਵੀ।

ਪੁਸਤਕ ਸਤੀਸ਼ ਗੁਲਾਟੀ ਵੱਲੋਂ ਚੇਤਨਾ ਪ੍ਰਕਾਸ਼ਨ’ ਰਾਹੀਂ ਪ੍ਰਕਾਸ਼ਿਤ ਕੀਤੀ ਗਈ ਹੈ।

(punjabtimesusa.com ਵਿਚੋਂ ਧੰਨਵਾਦ ਸਹਿਤ)

 

Share
Written by
punjabiphulwari

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।

Leave a comment

Leave a Reply

Your email address will not be published. Required fields are marked *

Related Articles
ਪੁਸਤਕ ਰੀਵਿਊ

ਤ੍ਰੈ-ਵਿਧਾਵਾਂ ਦੀ ਸੰਪਾਦਿਤ ਪੁਸਤਕ : ‘ਪਰਵਾਸੀ ਕਲਮਾਂ’

-ਪ੍ਰੋ. ਨਵ ਸੰਗੀਤ ਸਿੰਘ ਰਵਿੰਦਰ ਸਿੰਘ ਸੋਢੀ ਜਿੱਥੇ ਇੱਕ ਸੁਲਝਿਆ ਹੋਇਆ ਲੇਖਕ ਹੈ,...

ਕਿਤਾਬਾਂਪੁਸਤਕ ਰੀਵਿਊ

ਡਾ. ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਚੇਤਨਾ ਦੇ ਪਾਸਾਰ

ਪੁਸਤਕ : ਡਾ. ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਚੇਤਨਾ ਦੇ ਪਾਸਾਰ ਸੰਪਾਦਕ...