Home ਯਾਦਾਂ ‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ – ਅਫ਼ਜ਼ਲ ਤੌਸੀਫ਼
ਯਾਦਾਂ

‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ – ਅਫ਼ਜ਼ਲ ਤੌਸੀਫ਼

Share
Share

ਮੁਲਾਕਾਤੀ: ਅਜਮੇਰ ਸਿੱਧੂ

ਲਾਹੌਰ ਦੀ ਅਦੀਬਾ ਅਫ਼ਜ਼ਲ ਤੌਸੀਫ਼ ਨੂੰ ਚੜ੍ਹਦੇ ਪੰਜਾਬ ਵਿੱਚ ਕਥਾਕਾਰ ਵਜੋਂ ਵਿਸ਼ੇਸ਼ ਤੌਰ ‘ਤੇ ਜਾਣਿਆ ਜਾਂਦਾ ਹੈ। ਉਸ ਦੇ ਕਹਾਣੀ ਸੰਗ੍ਰਹਿ ਟਾਹਲੀ ਮੇਰੇ ਬੱਚੜੇ’ ਅਤੇ ਪੰਝੀਵਾਂ ਘੰਟਾ’ ਨੇ ਉਸ ਨੂੰ ਇੱਕ ਮਜ਼ਬੂਤ ਕਥਾਕਾਰ ਵਜੋਂ ਸਥਾਪਿਤ ਕੀਤਾ। ਸੰਨ 2000 ਵਿੱਚ ਪ੍ਰਕਾਸ਼ਿਤ ਉਸ ਦੀ ਸਵੈ-ਜੀਵਨੀ ਮਨ ਦੀਆਂ ਬਸਤੀਆਂ’ ਨੇ ਸੰਤਾਲੀ ਦੇ ਹੌਲਨਾਕ ਕਾਂਡ ਨੂੰ ਪੰਜਾਬੀ ਸਾਹਿਤ ਜਗਤ ਅੱਗੇ ਰੱਖਿਆ।

ਅਫ਼ਜ਼ਲ ਤੌਸੀਫ਼ ਦਾ ਜਨਮ 18 ਮਈ 1936 ਨੂੰ ਨਾਨਕਾ ਪਿੰਡ ਕੂਮਕਲਾਂ (ਜ਼ਿਲ੍ਹਾ ਲੁਧਿਆਣਾ) ਵਿੱਚ ਜ਼ੁਬੈਦਾ ਬੀਬੀ ਦੀ ਕੁੱਖੋਂ ਹੋਇਆ। ਉਸ ਦੇ ਅੱਬਾ ਚੌਧਰੀ ਮਹਿੰਦੀ ਖਾਂ ਪਿੰਡ ਸਿੰਬਲੀ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਸਨ।

ਉਸ ਦੇ ਮਨ ਵਿੱਚ ਕਈ ਬਸਤੀਆਂ ਵੱਸਦੀਆਂ ਵੀ ਰਹੀਆਂ ਅਤੇ ਕਈ ਉਜੜਦੀਆਂ ਵੀ। ਸੰਤਾਲੀ ਦੀ ਵੰਡ ਨੇ ਉਸ ਦੇ ਨਾਨਕਾ ਅਤੇ ਦਾਦਕਾ ਪਿੰਡਾਂ ਵਿਚਕਾਰ ਵਗਦੇ ਦਰਿਆ ਸਤਲੁਜ ਨੂੰ ਵੀ ਵੱਖ ਕਰ ਦਿੱਤਾ। ਸਿੰਬਲੀ ਦੇ ਘਰ, ਚੁਬਾਰੇ, ਖੂਹ, ਹਵੇਲੀਆਂ, ਬਾਗ, ਜ਼ਮੀਨਾਂ ਅਤੇ ਮੋਰਾਂ ਦੀਆਂ ਡਾਰਾਂ ਸਿਰਫ਼ ਕਹਾਣੀਆਂ ਬਣ ਕੇ ਰਹਿ ਗਈਆਂ।

1997 ਵਿੱਚ ਉਹ ਆਪਣੇ ਪੁਰਖਿਆਂ ਦੀਆਂ ਜੜ੍ਹਾਂ ਦੀ ਖੋਜ ਵਿੱਚ ਭਾਰਤ ਆਈ। ਅੰਮ੍ਰਿਤਸਰ ਯੂਨੀਵਰਸਿਟੀ ਤੱਕ ਪਹੁੰਚੀ, ਪਰ ਸਿੰਬਲੀ ਜਾਣ ਦੀ ਹਿੰਮਤ ਨਾ ਕਰ ਸਕੀ। 53 ਵਰ੍ਹਿਆਂ ਦਾ ਦੁੱਖ ਉਹ ਆਪਣੇ ਅੰਦਰ ਢੋਹਦੀ ਰਹੀ। ਫਿਰ 2000 ਵਿੱਚ ‘ਮਨ ਦੀਆਂ ਬਸਤੀਆਂ’ ਲਿਖ ਕੇ ਉਸ ਨੇ ਉਹ ਬੋਝ ਹਲਕਾ ਕੀਤਾ ਅਤੇ ਆਪਣੇ ਮਤਬੰਨੇ ਪੁੱਤਰ ਰਾਣਾ ਨਵੀਦ ਇਕਬਾਲ ਨਾਲ ਆਪਣੇ ਪੁਰਖਿਆਂ ਦੀ ਧਰਤੀ ‘ਤੇ ਆਈ।

ਸਿੰਬਲੀ ਵਿੱਚ ਸੰਤਾਲੀ ਦੇ ਦੰਗਿਆਂ ਦੌਰਾਨ ਉਸ ਦੇ ਘਰ ਦੇ 12 ਜੀਅ ਮਾਰੇ ਗਏ। ਪਰਿਵਾਰ ਦੀਆਂ ਕੁੜੀਆਂ ਅਗਵਾ ਹੋਈਆਂ। ਪਿੰਡ ਵਿੱਚ 101 ਤੋਂ 250 ਤੱਕ ਲਾਸ਼ਾਂ ਦੀ ਗਿਣਤੀ ਦਰਜ ਹੋਈ। ਖੂਹ, ਜਿੱਥੇ ਆਬਰੂ ਬਚਾਉਣ ਲਈ ਕੁੜੀਆਂ ਨੇ ਛਾਲਾਂ ਮਾਰੀਆਂ, ਅੱਜ ਵੀ ਉਸ ਇਤਿਹਾਸ ਦਾ ਗਵਾਹ ਹੈ।

ਹੇਠਾਂ ਪੇਸ਼ ਹਨ ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਕੁਝ ਅੰਸ਼।

ਪ੍ਰਸ਼ਨ-ਉੱਤਰ

ਤੁਸੀਂ ਸਾਹਿਤ ਨੂੰ ਕਿਥੋਂ ਤੱਕ ਮਾਨਤਾ ਦਿੰਦੇ ਹੋ?

ਉੱਤਰ: ਸਾਹਿਤ ਹੀ ਮੇਰੀ ਪੂੰਜੀ ਹੈ। ਸਾਹਿਤ ਦੀ ਸ਼ਕਤੀ ਹੀ ਮੈਨੂੰ ਇਧਰ ਲੈ ਕੇ ਆਈ ਹੈ।

ਤੁਸੀਂ ਕਿਸ ਲੇਖਕ ਤੋਂ ਪ੍ਰਭਾਵਿਤ ਹੋ?

ਉੱਤਰ: ਅੰਮ੍ਰਿਤਾ ਪ੍ਰੀਤਮ ਤੋਂ। ਪਾਕਿਸਤਾਨ ਦਾ ਅਵਾਮ ‘ਅੱਜ ਆਖਾਂ ਵਾਰਿਸ ਸ਼ਾਹ ਨੂੰ…’ ਵਾਲੀ ਅੰਮ੍ਰਿਤਾ ਤੋਂ ਪ੍ਰਭਾਵਿਤ ਹੈ। ਇੰਦਰ ਕੁਮਾਰ ਗੁਜਰਾਲ ਨੂੰ ਵੀ ਚੰਗਾ ਸਮਝਦੇ ਹਨ।

ਪਾਕਿਸਤਾਨ ਵਿੱਚ ਕੀ ਲਿਖਿਆ ਜਾ ਰਿਹਾ ਹੈ?

ਉੱਤਰ: ਕਹਾਣੀ, ਕਵਿਤਾ, ਨਾਵਲ, ਨਾਟਕ—ਪਰ ਇਨਕਲਾਬੀ ਲਹਿਰ ਨਹੀਂ ਹੈ। ਲਹਿਰਾਂ ਹੀ ਚੰਗਾ ਸਾਹਿਤ ਜਨਮ ਦਿੰਦੀਆਂ ਹਨ। ਹੁਣ ਜ਼ਿਆਦਾ ਰਪੀਟ ਹੋ ਰਿਹਾ ਹੈ।

ਪੰਝੀਵਾਂ ਘੰਟਾ’ ਤੁਹਾਡੀ ਸ਼ਾਹਕਾਰ ਰਚਨਾ ਹੈ?

ਉੱਤਰ: ਇਸ ‘ਤੇ ਮਾਣ ਕਰ ਸਕਦੀ ਹਾਂ। ਬਾਕੀ ਸਮਾਂ ਦੱਸੇਗਾ।

ਭਾਰਤ ਅਤੇ ਪਾਕਿਸਤਾਨ ਵਿੱਚ ਕੀ ਅੰਤਰ ਹੈ?

ਉੱਤਰ: ਕੁਝ ਵੀ ਨਹੀਂ। ਦੋਨਾਂ ਪਾਸਿਆਂ ਦੇ ਲੋਕ ਇਕੋ ਜਿਹੇ ਨੇ। ਫਰਕ ਸਿਰਫ਼ ਸਰਕਾਰਾਂ ਦੇ ਚਿਹਰਿਆਂ ਦਾ ਹੈ।

ਸੰਤਾਲੀ ਦੀ ਵੰਡ ਨਾਲ ਪੰਜਾਬ ਦਾ ਕੀ ਨੁਕਸਾਨ ਹੋਇਆ?

ਉੱਤਰ: ਪੰਜਾਬ ਨੂੰ ਖੂਹ ਬਣਾ ਦਿੱਤਾ ਗਿਆ। ਪੰਜਾਬੀਆਂ ਨੇ ਹਰ ਖੇਤਰ ਵਿੱਚ ਅਗਵਾਈ ਕਰਨੀ ਸੀ। ਵੰਡ ਨੇ ਪੰਜਾਬ ਨੂੰ ਪੰਜਾਹ ਸਾਲ ਪਿੱਛੇ ਸੁੱਟ ਦਿੱਤਾ।

ਤੁਸੀਂ ਵਿਆਹ ਕਿਉਂ ਨਹੀਂ ਕੀਤਾ?

ਉੱਤਰ: ਹੀਰ ਅਜੇ ਵੀ ਖੇੜਿਆਂ ਦੇ ਵੱਸ ਪਈ ਹੋਈ ਹੈ। ਮਰਦ-ਪ੍ਰਧਾਨ ਸਮਾਜ ਵਿੱਚ ਔਰਤ ਦੇ ਖ਼ਵਾਬ ਅੰਨ੍ਹੇ ਨਿਆਂ ਵਰਗੇ ਹੁੰਦੇ ਹਨ।

ਤੁਹਾਡੇ ਬਗਾਵਤੀ ਸੁਰ ਦਾ ਸਰੋਤ?

ਉੱਤਰ: ਮੇਰੇ ਇਲਮ ਨੇ ਮੈਨੂੰ ਆਵਾਜ਼ ਦਿੱਤੀ। ਤਵਾਰੀਖ ਦੀ ਚੇਤਨਾ ਨੇ ਮੈਨੂੰ ਮਾਰਕਸ ਦੀ ਸ਼ਾਗਿਰਦਨੀ ਬਣਾਇਆ। ਮੈਂ ਜ਼ੁਲਮ ਅਤੇ ਬੇਇਨਸਾਫ਼ੀ ਦੇ ਖਿਲਾਫ਼ ਲੜਦੀ ਰਹੀ ਹਾਂ।

ਸਰਹੱਦਾਂ ਖੁੱਲ੍ਹਣ ਨਾਲ ਕੀ ਤਬਦੀਲੀ ਆਵੇਗੀ?

ਉੱਤਰ: ਲੋਕ ਆਪਸ ਵਿੱਚ ਮਿਲਣਗੇ। ਧਾਰਮਿਕ ਅਸਹਿਣਸ਼ੀਲਤਾ ਘਟੇਗੀ। ਭਾਈਚਾਰਾ ਵਧੇਗਾ। ਵਿਆਹ-ਸੰਬੰਧ ਵੀ ਬਣਣਗੇ।

ਪੰਜਾਬੀ ਮਾਂ ਬੋਲੀ ਦੀ ਭੂਮਿਕਾ?

ਉੱਤਰ: ਪੰਜਾਬੀ ਬੋਲੀ ਦੀ ਸਾਂਝ ਹੀ ਲੋਕਾਂ ਨੂੰ ਜੋੜ ਸਕਦੀ ਹੈ।

ਤੁਹਾਡਾ ਖਾਸ ਹੀਰੋ?

ਉੱਤਰ: ਸ਼ਹੀਦ ਭਗਤ ਸਿੰਘ।

ਜ਼ਿੰਦਗੀ ਵਿੱਚ ਜਿੱਤ ਤੇ ਹਾਰ?

ਉੱਤਰ: ਜਦੋਂ ਜ਼ੁਲਮ ਹੁੰਦਾ ਹੈ, ਮੇਰੀ ਹਾਰ ਹੁੰਦੀ ਹੈ। ਜਿੱਤ ਇਹ ਹੈ ਕਿ ਮੈਂ ਮੋਰਚਾ ਨਹੀਂ ਛੱਡਦੀ—ਜੇਲ੍ਹ ਵਿੱਚ ਰਹਿ ਕੇ ਵੀ ਨਹੀਂ।

ਤੁਹਾਡੀ ਆਖਰੀ ਇੱਛਾ?

ਉੱਤਰ: ਮਰਨ ਮਗਰੋਂ ਥਾਂ ਨਹੀਂ ਮੱਲਣਾ ਚਾਹੁੰਦੀ। ਸਰੀਰ ਤਜ਼ਰਬਾਗਾਹ ਨੂੰ ਦੇ ਦਿੱਤਾ ਜਾਵੇ ਜਾਂ ਸੁਆਹ ਖਾਦ ਵਾਂਗ ਖਿਲਾਰ ਦਿੱਤੀ ਜਾਵੇ। ਪਰ ਇਥੇ ਬੰਦਾ ਮਰਜ਼ੀ ਨਾਲ ਜੀ ਨਹੀਂ ਸਕਦਾ—ਮਰਜ਼ੀ ਦੀ ਮੌਤ ਤਾਂ ਦੂਰ ਦੀ ਗੱਲ ਹੈ।

(ਸਾਹਿਤ ਰਚਨਹਾਰੇ ’ਚੋਂ ਧੰਨਵਾਦ ਸਹਿਤ)

 

Share
Written by
punjabiphulwari

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।

Leave a comment

Leave a Reply

Your email address will not be published. Required fields are marked *

Related Articles
jagjit singh anand
ਯਾਦਾਂ

ਕਾ. ਜਗਜੀਤ ਸਿੰਘ ਆਨੰਦ ਨਾਲ ਜੁੜੀਆਂ ਯਾਦਾਂ

ਗੁਰਦੇਵ ਸਿੰਘ ਕਾ. ਜਗਜੀਤ ਸਿੰਘ ਆਨੰਦ ਮੁੱਖ ਸੰਪਾਦਕ ਨਾਲ ਮੇਰੀ ਪਹਿਚਾਣ ਦਾ...

ਯਾਦਾਂ

Unveiling the Intricacies of Modern Computational Minds

Machine learning marvels to groundbreaking algorithms, this narrative explores the relentless pursuit...

ਯਾਦਾਂ

The Ongoing Saga of Progressive Computational Wisdom

Machine learning marvels to groundbreaking algorithms, this narrative explores the relentless pursuit...

ਯਾਦਾਂ

Boost Your Productivity with These Product Technology

Machine learning marvels to groundbreaking algorithms, this narrative explores the relentless pursuit...