Home ਕਵਿਤਾ ਗ਼ਜ਼ਲ / ਪੱਕੇ ਕੋਠੇ…
ਕਵਿਤਾ

ਗ਼ਜ਼ਲ / ਪੱਕੇ ਕੋਠੇ…

Share
ਪੇਟਿੰਗ: ਗੈਰੀ ਮਾਰਟੀਨੇਜ਼*
Share
Reading Time: < 1 minute
  • ਕੁਲਵਿੰਦਰ ਵਿਰਕ, ਕੋਟਕਪੂਰਾ

ਪੱਕੇ ਕੋਠੇ ਚੋਏ ਲੱਗਦੇ ਨੇ,
ਸੱਜਣ ਸਾਡੇ ਰੋਏ ਲੱਗਦੇ ਨੇ।

ਭਰ ਕੇ ਬੋਝੇ ਤੁਰਦੇ ਸੀ ਜਿਹੜੇ,
ਹੁਣ ਕੱਖੋਂ ਹੌਲੇ ਹੋਏ ਲੱਗਦੇ ਨੇ।

ਇਹ ਜੋ ਉੱਚੀ-ਉੱਚੀ ਹੱਸਦਾ ਏ,
ਦਿਲ ਦੇ ਤਾਬ ਲੁਕੋਏ ਲੱਗਦੇ ਨੇ।

ਆਪਣਿਆਂ ਤੋਂ ਕੁੱਬਾ ਨਹੀਂ ਹੋਣਾ,
ਦਰਦ ਬਿਗਾਨੇ ਢੋਏ ਲੱਗਦੇ ਨੇ।

ਤੈਥੋਂ ‘ਵਿਰਕਾ’ ਪਰਦਾ ਕਾਹਦਾ ਏ,
ਯਾਰ ਗ਼ਦਾਰ ਹੋਏ ਲੱਗਦੇ ਨੇ।

 

Gerry Martinez
Gerry Martinez

ਪੇਟਿੰਗ- ਗੈਰੀ ਮਾਰਟੀਨੇਜ਼ (Gerry Martinez)
ਮੈਡਰਿਡ, ਸਪੇਨ ਵਿੱਚ ਰਹਿੰਦੇ ਇਕ ਡਿਜ਼ਿਟਲ ਫਾਈਨ ਆਰਟਿਸਟ ਅਤੇ ਲੈਂਡਸਕੇਪ ਫੋਟੋਗ੍ਰਾਫਰ ਹਨ, ਜਿਨ੍ਹਾਂ ਦਾ ਮੂਲ ਨਿਵਾਸ ਫਿਲੀਪੀਨਜ਼ ਹੈ। ਉਹ ਡਿਜ਼ਿਟਲ ਪੇਂਟਿੰਗ, ਫੋਟੋ ਪੇਂਟਿੰਗ ਤਕਨੀਕ ਅਤੇ ਟੈਕਸਟਚਰ ਦੇ ਜ਼ਰੀਏ ਰਿਨੈਸਾਂਸ, ਸਰੀਅਲਿਜ਼ਮ ਅਤੇ ਐਬਸਟ੍ਰੈਕਟ ਆਰਟ ਦੇ ਅਨੋਖੇ ਮੇਲ ਨਾਲ ਕਲਾ ਰਚਦੇ ਹਨ। ਉਹ ਲੰਬੇ ਸਮੇਂ ਤੋਂ ਡਿਜ਼ਿਟਲ ਕਲਾ ਨਾਲ ਜੁੜੇ ਹੋਏ ਹਨ ਅਤੇ ਆਧੁਨਿਕ ਟੈਕਨਾਲੋਜੀ, AI ਟੂਲਜ਼ ਅਤੇ ਮਿਕਸਡ ਮੀਡੀਆ ਦੀ ਵਰਤੋਂ ਕਰਕੇ ਆਪਣੀਆਂ ਰਚਨਾਵਾਂ ਨੂੰ ਨਵੀਂ ਦਿਸ਼ਾ ਦਿੰਦੇ ਹਨ। ਰੈਂਬਰਾਂਟ, ਮਾਈਕਲਐਂਜਲੋ ਅਤੇ ਸਾਲਵਾਡੋਰ ਡਾਲੀ ਵਰਗੇ ਮਹਾਨ ਕਲਾਕਾਰਾਂ ਤੋਂ ਪ੍ਰੇਰਿਤ ਹੋ ਕੇ ਉਹ ਆਪਣੀ ਕਲਾ ਵਿੱਚ ਭਾਵਨਾਵਾਂ ਅਤੇ ਕਹਾਣੀਆਂ ਨੂੰ ਡਿਜ਼ਿਟਲ ਬਰਸ਼ਸਟ੍ਰੋਕਸ ਰਾਹੀਂ ਪ੍ਰਗਟ ਕਰਦੇ ਹਨ।

Share
Written by
punjabiphulwari

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।

2 Comments

  • ਮੇਰੀ ਕਵਿਤਾ ਨੂੰ ਖ਼ੂਬਸੂਰਤ ਪੇਂਟਿੰਗ ਨਾਲ ਇਸ ਅੰਕ ਵਿੱਚ ਸਥਾਨ ਦੇ ਕੇ ਮਾਣ ਬਖਸ਼ਣ ਲਈ ਬਹੁਤ ਸ਼ੁਕਰੀਆ ਜੀ । ਆਰਟ ਅਤੇ ਆਰਟਿਸਟ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਪੇਸ਼ਕਾਰੀ ਕਰਨੀ ਉਸ ਤੋਂ ਵੱਡੀ ਗੱਲ… ‌ਗਿਆਨੀ ਹੀਰਾ ਸਿੰਘ ਦਰਦ ਦੀ ਸੰਪਾਦਨਾ ਹੇਠ ਸ਼ੁਰੂ ਹੋਏ ਰਸਾਲੇ ‘ਫੁਲਵਾੜੀ’ ਨੂੰ ਹੁਣ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣ ਦਾ ਇਹ ਉਪਰਾਲਾ ਬੇਹੱਦ ਖ਼ੂਬਸੂਰਤ, ਸਾਰਥਕ ਅਤੇ ਸ਼ਲਾਘਾਯੋਗ ਹੈ । ਇਸ ਕਾਰਜ ਲਈ ਮਾਣਯੋਗ ਸੰਪਾਦਕ ਸਾਹਬ ਅਤੇ ਟੀਮ ਵਧਾਈ ਦੀ ਪਾਤਰ ਹੈ ।

  • ਪੰਜਾਬੀ ਫੁਲਵਾੜੀ ਵੇਖ ਕੇ ਦਿਲ ਖੁਸ਼ ਹੋ ਗਿਆ। ਪੰਜਾਬੀ ਵਿੱਚ ਸਿਰਫ ਨਾਂਅ ਦੇ ਹੀ ਪੰਜਾਬੀ ਡਿਜ਼ੀਟਲ ਮੈਗਜ਼ੀਨ ਹਨ। ਪੰਜਾਬੀ ਫੁਲਵਾੜੀ ਦੀ ਦਿਖ ਵੇਖ ਕੇ ਲੱਗਦਾ ਹੈ ਕਿ ਇਹ ਪੂਰੀ ਤਕਨੀਕੀ ਤਿਆਰੀ ਨਾਲ ਸ਼ੁਰੂ ਕੀਤਾ ਗਿਆ ਹੈ। ਆਸ ਹੈ, ਇਹ ਡਿਜ਼ੀਟਲ ਮੈਗਜ਼ੀਨ ਭਵਿੱਖ ਵਿੱਚ ਪੰਜਾਬੀ ਸਾਹਿਤ ਵਿੱਚ ਅੱਡਰਾ ਯੋਗਦਾਨ ਪਾਵੇਗਾ।

Leave a Reply

Your email address will not be published. Required fields are marked *

Related Articles
ਕਵਿਤਾ

ਲਹੂ ਲੁਹਾਣ ਅੰਨਦਾਤਾ

ਮਨਜੀਤ ਇੰਦਰਾ ਜਲ੍ਹਿਆਂ ਵਾਲੇ ਬਾਗ਼ ਦੀਆਂ ਯਾਦਾਂ ਹੋਈਆਂ ਹਰੀਆਂ ਨਿਰੇ ਨਿਹੱਥਿਆਂ ਉੱਤੇ...

ਕਵਿਤਾ

The Unexplored Territories of Cognitive Evolution

Machine learning marvels to groundbreaking algorithms, this narrative explores the relentless pursuit...

ਕਵਿਤਾ

A Glimpse into the Uncharted Realms of Intelligence

Machine learning marvels to groundbreaking algorithms, this narrative explores the relentless pursuit...

ਕਵਿਤਾ

The Unseen Forces Behind Modern Machine Wisdom

Machine learning marvels to groundbreaking algorithms, this narrative explores the relentless pursuit...